top of page
SYRIA

Everyone is well aware of the Syria land because the bullets and the falling bombs were so fierce that everything was destroyed. Bombs and bullets never falling seen caste and religion. The person who came out was the child or an elder, all faced great loss.
ਸੀਰੀਆ ਦੀ ਧਰਤੀ ਬਾਰੇ ਹਰ ਕੋਈ ਚੰਗੀ ਤਰ੍ਹਾਂ ਵਾਕਫ਼ ਹੈ ਕਿਉਂਕਿ ਉੱਥੇ ਚਲਦੀਆਂ ਗੋਲੀਆਂ ਅਤੇ ਡਿੱਗਦੇ ਹੋਏ ਬੰਬਾਂ ਕਾਫੀ ਕਹਿਰ ਮਚਾਇਆ ਹੋਇਆ ਸੀ। ਬੰਬ ਅਤੇ ਗੋਲੀਆਂ ਕਦੀ ਮਹਜਬ ਅਤੇ ਧਰਮ ਦੇਖ ਕੇ ਨਹੀਂ ਵੱਜਿਆ ਕਰਦੀਆਂ ਜਿਹੜਾ ਸਾਹਮਣੇ ਆਇਆ ਉਹ ਬੱਚਾ ਹੋਵੇ ਜਾਂ ਬਜ਼ੁਰਗ ਹਰ ਇੱਕ ਦਾ ਵੱਡਾ ਨੁਕਸਾਨ ਹੋਇਆ।
Seen this terrible event all person was reluctant to go to Syria. But Akaal Channel M.D S. Amrik Singh Kooner and his team went there and serve langar services on their own.S.Amrik Singh Kooner visited Syria three times and reported that while serving langar, he felt an attachment with the children and the elderly.
ਇਸ ਖੌਫਨਾਕ ਮੰਜਰ ਵੱਲ ਦੇਖ ਕੇ ਭਾਵੇਂ ਸਾਰੇ ਸੀਰੀਆ ਜਾਣ ਤੋਂ ਕੰਨੀ ਕਤਰਾਉਂਦੇ ਸਨ। ਪਰ ਅਕਾਲ ਚੈਨਲ ਦੇ ਐਮ.ਡੀ.ਸ.ਅਮਰੀਕ ਸਿੰਘ ਕੂੰਨਰ ਅਤੇ ਉਹਨਾਂ ਦੀ ਟੀਮ ਨੇ ਆਪ ਜਾ ਕੇ ਲੰਗਰ ਸੇਵਾਵਾਂ ਕੀਤੀਆਂ।ਸ.ਅਮਰੀਕ ਸਿੰਘ ਕੂੰਨਰ ਤਿੰਨ ਕੁ ਵਾਰ ਸੀਰੀਆ ਗਏ ਅਤੇ ਉਹਨਾਂ ਦੱਸਿਆ ਕਿ ਲੰਗਰ ਸੇਵਾਵਾਂ ਕਰਦੇ ਵਕਤ ਜਦੋ ਉਹ ਬੱਚਿਆਂ ਅਤੇ ਬਜ਼ੁਰਗਾਂ ਨੂੰ ਮਿਲਦੇ ਇੱਕ ਅਪਣਹਤ ਅਤੇ ਅਪਣਾਪਨ ਮਹਿਸੂਸ ਕਰਦੇ ਸਨ।



but if someone tried to read and understand their eyes then they were wanted peace and maybe they were saying that What is our fault? and Why do bullets and bombs falling us? S.Amrik Singh Kooner talking with his team also said that while he was doing langar services or sleeping at night he also heard the sound of bomb blasts that were destruction Syria.
ਪਰ ਉਹਨਾਂ ਦੀਆਂ ਅੱਖਾਂ ਵਿੱਚੋ ਕੁਝ ਪੜ੍ਹਣ ਅਤੇ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉੱਥੋਂ ਦੇ ਲੋਕ ਸ਼ਾਂਤੀ ਚਾਹੁੰਦੇ ਸਨ ਅਤੇ ਸ਼ਾਹਿਦ ਉਹ ਇਹੀ ਕਹਿ ਰਹੇ ਸਨ ਕਿ ਸਾਡਾ ਕੀ ਕਸੂਰ ਹੈ? ਗੋਲੀਆਂ ਅਤੇ ਬੰਬ ਸਾਨੂੰ ਹੀ ਕਿਉਂ ਵਜਦੇ ਹਨ? ਸ.ਅਮਰੀਕ ਸਿੰਘ ਕੂੰਨਰ ਨੇ ਟੀਮ ਨਾਲ ਇੱਕ ਹੋਰ ਸਾਂਝ ਪਾਈ ਅਤੇ ਦੱਸਿਆ ਕਿ ਜਦੋਂ ਉਹ ਲੰਗਰ ਸੇਵਾਵਾਂ ਕਰਦੇ ਸਨ ਜਾਂ ਰਾਤ ਨੂੰ ਸੌਣ ਵਕਤ ਉਹਨਾਂ ਨੂੰ ਵੀ ਬੰਬਾਂ ਦੇ ਧਮਾਕਿਆਂ ਦੀਆਂ ਅਵਾਜ਼ਾਂ ਸੁਣਦਿਆਂ ਸਨ ਜਿਹੜੇ ਕਿ ਸੀਰੀਆ ਵਿੱਚ ਤਬਾਹੀ ਮਚਾ ਰਹੇ ਸਨ।
bottom of page
