top of page

SAAJAN MASIH

20160711_182613.jpg

Saajan Masih resident of village Harchowal near Batala. His father was Lamba Maseeh. His parent worked as making bricks on the kiln. He has a sister. Also, Saajan worked with his parents on bricks kiln.

ਸਾਜਨ ਮਸੀਹ ਪਿੰਡ ਹਰਚੋਵਾਲ ਨੇੜੇ ਬਟਾਲਾ ਦਾ ਰਹਿਣ ਵਾਲਾ ਸੀਉਸ ਦੇ ਪਿਤਾ ਦਾ ਨਾਮ ਲੱਬਾ ਮਸੀਹ ਹੈਉਸ ਦੇ ਮਾਤਾ ਪਿਤਾ ਭੱਠੇ ਤੇ ਇੱਟਾਂ ਬਣਾਉਣ ਦਾ ਕੰਮ ਕਰਦੇ ਸਨ ਉਸ ਦੀ ਇੱਕ ਭੈਣ ਹੈ ਸਾਜਨ ਵੀ ਆਪਣੇ ਮਾਤਾ ਪਿਤਾ ਨਾਲ ਹੱਥ ਵਟਾਉਂਦਾ ਭੱਠੇ ਤੇ ਕੰਮ ਕਰਦਾ ਸੀ 

With the effort of family, the house living expenses were running well. Suddenly, Saajan had suffered from illness. When the tests were performed, then found out that both his kidneys were damaged. Then as much his parent earning was spend on medicines and tests. His family financial conditions were worsened. Now they were unable to take medicines.

ਸਭ ਦੀ ਮਿਹਨਤ ਨਾਲ ਘਰ ਦਾ ਗੁਜਾਰਾ ਠੀਕ ਚੱਲ ਰਿਹਾ ਸੀ ਅਚਾਨਕ ਸਾਜਨ ਨੂੰ ਬਿਮਾਰੀ ਨੇ ਆਪਣੇ ਜਕੜ ਵਿੱਚ ਲੈ ਲਿਆ ਜਦੋ ਟੈਸਟ ਹੋਏ ਤਾਂ ਪਤਾ ਲੱਗਾ ਕਿ ਸਾਜਨ ਦੀਆਂ ਦੋਨੋ ਕਿਡਨੀਆਂ ਖ਼ਰਾਬ ਸਨ ਫਿਰ ਜਿੰਨੀ ਕਮਾਈ ਹੁੰਦੀ ਉਹ ਦਵਾਈਆਂ ਅਤੇ ਟੈਸਟਾਂ ਤੇ ਲੱਗ ਜਾਂਦੀ ਆਰਥਿਕ ਹਾਲਾਤ ਖ਼ਰਾਬ ਹੋ ਚੁੱਕੇ ਸਨ ਹੁਣ ਉਹ ਦਵਾਈਆਂ ਲੈਣ ਤੋਂ ਵੀ ਅਸਮਰਥ ਸਨ

His villager contacted the Akaal channel. M.D S. Amrik Singh Kooner and the team arrived at the village Harchowal. After reached there, the team knew the family financial condition that they also sold a house for his treatment. But still, the treatment could not happen. At that time S. Amrik Singh Kooner talked with his team so that he can be admitted to the hospital as soon as possible. The channel medical team contacted the doctor and explained the Saajan condition and immediately taken to the hospital. Then his tests began and the doctors talked about the kidney transplant.

ਪਿੰਡ ਦੇ ਇੱਕ ਨੌਜਵਾਨ ਨੇ ਅਕਾਲ ਚੈਨਲ ਨਾਲ ਸੰਪਰਕ ਕੀਤਾ ਐਮ.ਡੀ. ਸ.ਅਮਰੀਕ ਸਿੰਘ ਕੂੰਨਰ ਅਤੇ ਟੀਮ ਸਾਜਨ ਦੇ ਪਿੰਡ ਪਹੁੰਚਦੀ ਹੈਉੱਥੇ ਜਾ ਕੇ ਪਰਿਵਾਰ ਦੇ ਹਾਲਾਤਾਂ ਦਾ ਪਤਾ ਲੱਗਦਾ ਹੈ ਕਿ ਪਰਿਵਾਰ ਨੇ ਇਲਾਜ਼ ਲਈ  ਘਰ ਵਾਲੀ ਜਗ੍ਹਾ ਵੀ ਵੇਚ ਦਿੱਤੀ ਸੀ ਪਰ ਇਲਾਜ਼ ਫਿਰ ਵੀ ਨਹੀਂ ਹੋ ਸਕਿਆ ਉਸ ਸਮੇਂ ਸ. ਅਮਰੀਕ ਸਿੰਘ ਕੂੰਨਰ ਆਪਣੀ ਟੀਮ ਨਾਲ ਗੱਲ ਕਰਦੇ ਹਨ ਤਾਂ ਕਿ ਜਲਦੀ ਤੋਂ ਜਲਦੀ ਇਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਾਵੇ ਚੈਨਲ ਦੀ ਮੈਡੀਕਲ ਟੀਮ ਡਾਕਟਰ ਨਾਲ ਸੰਪਰਕ ਕਰਦੀ ਹੈ ਅਤੇ ਸਾਜਨ ਮਸੀਹ ਦੇ ਹਾਲਾਤ ਦੱਸਦੇ ਹਨ ਤਰੁੰਤ ਉਸਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਕਿ ਮੁੱਢਲੇ ਟੈਸਟ ਸ਼ੁਰੂ ਹੁੰਦੇ ਹਨ ਅਤੇ ਡਾਕਟਰ ਕਿਡਨੀ ਬਦਲਣ  ਬਾਰੇ ਗੱਲ ਕਰਦੇ ਹਨ

The kidney transplantation process is a bit longer. He had to go for dialysis as well as medications from time to time .He went for dialysis  twice a week  at a private hospital in Amritsar.

ਕਿਡਨੀ ਬਦਲਣ ਦਾ ਪ੍ਰੋਸੈਸ ਥੋੜ੍ਹਾ ਲੰਮਾ ਹੁੰਦਾ ਹੈ ਉਹਨਾਂ ਚਿਰ ਉਸਦੇ ਡਾਇਲਸਿਸ ਸਮੇਂ ਸਮੇਂ ਤੇ ਕਰਵਾਉਣੇ ਪੈਂਦੇ ਅਤੇ ਨਾਲ ਨਾਲ ਜਰੂਰੀ ਦਵਾਈਆਂ ਵੀ ਚੱਲ ਰਹੀਆਂ ਸਨਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਉਸਨੂੰ ਹਫਤੇ ਵਿਚ ਦੋ ਵਾਰ ਡਾਇਲਸਿਸ ਲਈ ਆਉਣਾ ਪੈਂਦਾ

All of the family was a need to made his affidavit even though the kidney was to be donated by a member of his family. But government papers were important. On the other hand, the situation of the Saajan Masih was getting worse. Saajan became weak due to dialysis twice a week. After a few days, Saajan became ill. He was taken to the hospital where dialysis and required medication was given.

ਸਾਰੇ ਪਰਿਵਾਰ ਦੇ ਅਫੀਡੈਵਿਤ ਬਣਨੇ ਸਨ ਭਾਵੇਂ ਕਿ ਕਿਡਨੀ ਉਸਦੇ ਪਰਿਵਾਰ ਦੇ ਮੈਂਬਰ ਨੇ ਦੇਣੀ ਸੀਪਰ ਸਰਕਾਰੀ ਕਾਗ਼ਜ਼ਾਦ ਜ਼ਰੂਰੀ ਸਨ ਦੂਜੇ ਪਾਸੇ ਸਾਜਨ ਮਸੀਹ ਦੀ ਹਾਲਤ ਵੀ ਜ਼ਿਆਦਾ ਖ਼ਰਾਬ ਹੋ ਰਹੀ ਸੀ ਹਫ਼ਤੇ ਵਿਚ ਦੋ ਵਾਰ  ਡਾਇਲਸਿਸ ਹੋਣ ਕਾਰਨ ਸਾਜਨ ਕਾਫੀ ਕਮਜ਼ੋਰ ਹੋ ਚੁੱਕਾ ਸੀ ਕੁਝ ਕੁ ਦਿਨਾਂ ਬਾਅਦ ਸਾਜਨ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਉਸਨੂੰ ਹਸਪਤਾਲ ਲੈ ਕੇ ਜਾਂਦੇ ਹਨ ਜਿੱਥੇ ਡਾਇਲਸਿਸ ਹੁੰਦਾ ਹੈ ਅਤੇ ਲੋੜੀਂਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ

20170108_142506.jpg

After his health goes well he was sent home. After a few weeks later, he died suddenly due to increasing his pain in the house. Which was a great shocked for his family But whatever the Lord's will was, they had to be obeyed.

ਕੁਝ ਠੀਕ ਹੋਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਹੈ ਹਫ਼ਤੇ ਕੁ ਬਾਅਦ ਸਾਜਨ ਮਸੀਹ ਦੇ ਘਰ ਵਿਚ ਕਿ ਤਕਲੀਫ ਵੱਧਣ ਕਾਰਨ ਅਚਾਨਕ ਉਸਦੀ ਮੌਤ ਹੋ ਜਾਂਦੀ ਹੈ। ਜੋ ਕਿ ਪਰਿਵਾਰ ਲਈ ਇੱਕ ਝਟਕਾ ਸੀ ਪਰ ਰਬ ਦਾ ਜੋ ਵੀ ਭਾਣਾ ਸੀ ਉਹ ਸਭ ਨੂੰ ਮੰਨਣਾ ਹੀ ਪੈਣਾ ਸੀ     

Call us:

+44 121 2431 808

28 Hampstead Road Hockley B19 1DB

@ Copyright 2016

bottom of page