top of page
MAGGAR KHAN

Ustad Maggar Khan resident of Herike ,Tehsil Dhuri District Barnala. Many students of Ustad Maggar Khan, who are still attached to Bani and serve Kirtan.
ਉਸਤਾਦ ਮੱਗਰ ਖਾਨ ਪਿੰਡ ਹੇੜੀਕੇ ਤਹਿਸੀਲ ਧੂਰੀ ਜ਼ਿਲ੍ਹਾ ਬਰਨਾਲਾ ਦਾ ਵਾਸੀ ਸੀ। ਉਸਤਾਦ ਮੱਗਰ ਖਾਨ ਦੇ ਅਨੇਕਾਂ ਸ਼ਗਿਰਦ ਜਿਹੜੇ ਹੁਣ ਵੀ ਬਾਣੀ ਨਾਲ ਜੁੜੇ ਹੋਏ ਹਨ ਅਤੇ ਕੀਰਤਨ ਦੀ ਸੇਵਾ ਕਰਦੇ ਹਨ।
Maggar Khan, though from the Muslim community. But from the beginning, they had perseverance for kirtan. He had a passion to teach the children about instruments and the kirtan. They used to say that I am happy to do that. They described himself as descendants of the Bhai Mardana.
ਮੱਗਰ ਖਾਨ ਭਾਵੇਂ ਮੁਸਲਮਾਨ ਭਾਈਚਾਰੇ ਵਿੱਚੋ ਸੀ। ਪਰ ਉਹਨਾਂ ਨੂੰ ਸ਼ੁਰੂ ਤੋਂ ਹੀ ਕੀਰਤਨ ਦੀ ਲਗਨ ਸੀ। ਉਨ੍ਹਾਂ ਨੂੰ ਬੱਚਿਆਂ ਨੂੰ ਸਾਜਾਂ ਬਾਰੇ ਦੱਸਣ ਅਤੇ ਕੀਰਤਨ ਸਿਖਾਉਣ ਦਾ ਸ਼ੌਕ ਸੀ। ਉਹ ਕਹਿੰਦੇ ਸਨ ਕਿ ਮੈਨੂੰ ਇਹ ਕਾਰਜ ਕਰਕੇ ਖੁਸ਼ੀ ਮਿਲਦੀ ਹੈ। ਉਹ ਆਪਣੇ ਆਪ ਨੂੰ ਭਾਈ ਮਰਦਾਨੇ ਦੇ ਵੰਸ਼ ਵਿੱਚੋ ਦੱਸਦੇ ਸਨ।
Once Harpreet Singh Makhu goes to interview him and talked begins. Among his words were a rich view. But the condition of his house was very bad.When the rain comes,then his house was full of water. After describing the circumstances his of house, then he said about his own health that some time before he had an injury on his leg. He got treatment for his wound. But the wound didn't heal.
ਇੱਕ ਵਾਰ ਹਰਪ੍ਰੀਤ ਸਿੰਘ ਮੱਖੂ ਉਹਨਾਂ ਦਾ ਇੰਟਰਵਿਊ ਲੈਣ ਵਾਸਤੇ ਜਾਂਦੇ ਹਨ ਅਤੇ ਗੱਲਬਾਤ ਹੁੰਦੀ ਹੈ। ਉਹਨਾਂ ਦੀਆਂ ਗੱਲਾਂ ਵਿੱਚੋ ਅਮੀਰੀ ਝਲਕ ਦੀ ਸੀ। ਪਰ ਘਰ ਦੇ ਹਾਲਾਤ ਬਹੁਤ ਖ਼ਰਾਬ ਸਨ ਕਿਉਕਿ ਜਦੋ ਮੀਂਹ ਪੈਦਾ ਸੀ ਤਾਂ ਉਸਦੇ ਘਰ ਵਿੱਚ ਪਾਣੀ ਭਰ ਜਾਂਦਾ ਸੀ। ਘਰ ਦੀ ਹਾਲਤ ਦੱਸਣ ਤੋਂ ਬਾਅਦ ਉਹਨਾਂ ਨੇ ਆਪਣੀ ਹਾਲਤ ਬਾਰੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਲੱਤ ਤੇ ਹੋਏ ਜਖ਼ਮ ਨਾਲ ਪੀੜਿਤ ਹਨ। ਜਿਸ ਦਾ ਥੋੜ੍ਹਾ ਬਹੁਤ ਇਲਾਜ਼ ਕਰਵਾਇਆ ਗਿਆ ।ਪਰ ਜਖ਼ਮ ਠੀਕ ਨਹੀਂ ਹੋ ਰਿਹਾ ਸੀ।

MAGGAR KHAN HOUSE
when Harpreet Makhu asked how this wound had happened. He stated that being an accident caused serious injury in his leg which led to plates in his leg. Then after some time, the infection had happened. Due to some financial condition he could not got proper treatment. Now the wound was became serious.
ਜਦੋ ਉਹਨਾਂ ਕੋਲੋਂ ਇਸ ਜਖ਼ਮ ਦੇ ਹੋਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇੱਕ ਐਕਸੀਡੈਂਟ ਹੋਣ ਕਰਕੇ ਲੱਤ ਤੇ ਗੰਭੀਰ ਸੱਟ ਲੱਗ ਗਈ ਸੀ। ਜਿਸ ਕਾਰਨ ਲੱਤ ਵਿੱਚ ਪਲੇਟਾਂ ਪਾਉਣੀਆਂ ਪਈਆਂ। ਫਿਰ ਕੁਝ ਸਮੇਂ ਬਾਅਦ ਇਨਫੈਕਸ਼ਨ ਹੋ ਗਈ ।ਕੁਝ ਆਰਥਿਕ ਮਜਬੂਰੀਆਂ ਕਾਰਨ ਇਲਾਜ਼ ਨਹੀਂ ਹੋ ਸਕਿਆ। ਹੁਣ ਉਹ ਜਖ਼ਮ ਨਾਸੂਰ ਬਣ ਚੁੱਕਾ ਸੀ।
But Maggar Khan, who trained his students will serve them continuously. One of his student, Harinder Singh, used to bring them medicines and also help to train their students. seeing the services done by Magar Khan, the Akaal channel takes responsibility for treating his injury on his leg. At the same time, had taken the responsibility of building an academy and his house.
ਪਰ ਮੱਗਰ ਖਾਨ ਜਿਨ੍ਹਾਂ ਬੱਚਿਆਂ ਨੂੰ ਸਿਖਲਾਈ ਦੇਂਦੇ ਸਨ ਉਹ ਸੇਵਾ ਲਗਾਤਾਰ ਜਾਰੀ ਸੀ। ਉਹਨਾਂ ਦਾ ਇੱਕ ਸ਼ਗਿਰਦ ਹਰਿੰਦਰ ਸਿੰਘ ਉਹਨਾਂ ਨੂੰ ਦਵਾ ਦਾਰੂ ਵੀ ਲੈ ਕੇ ਦਿੰਦਾ ਅਤੇ ਨਾਲ ਹੀ ਬੱਚਿਆਂ ਨੂੰ ਸਿਖਲਾਈ ਦੇਣ ਵਿੱਚ ਵੀ ਮਦਦ ਕਰਦਾ। ਮੱਗਰ ਖਾਨ ਵਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਨੂੰ ਦੇਖ ਕੇ ਅਕਾਲ ਚੈਨਲ ਨੇ ਉਸ ਦੇ ਲੱਤ ਤੇ ਬਣੇ ਜਖ਼ਮ ਦਾ ਇਲਾਜ਼ ਕਰਵਾਉਣ ਦਾ ਜਿੰਮਾ ਚੁੱਕਿਆ ਅਤੇ ਨਾਲ ਹੀ ਉਸ ਦਾ ਘਰ ਤੇ ਅਕੈਡਮੀ ਬਣਾਉਣ ਦੀ ਜਿੰਮੇਦਾਰੀ ਵੀ ਆਪਣੇ ਸਿਰ ਲੈ ਲਈ।

He admitted to a hospital in Amritsar by the Akaal channel where he is treated and has an operation by a specialist team of doctors. A rode was put in his leg. The doctor said that he would have another operation three months later. Because this wound had damaged the leg of Maggar Khan.
ਅਕਾਲ ਚੈਨਲ ਦੀ ਟੀਮ ਨੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਉਸ ਨੂੰ ਦਾਖ਼ਲ ਕਰਵਾਇਆ। ਜਿੱਥੇ ਉਸ ਦਾ ਇਲਾਜ਼ ਹੁੰਦਾ ਹੈ ਅਤੇ ਡਾਕਟਰਾਂ ਦੀ ਮਾਹਿਰ ਟੀਮ ਵਲੋਂ ਉਸ ਦਾ ਇੱਕ ਆਪ੍ਰੇਸ਼ਨ ਹੁੰਦਾ ਹੈ। ਉਸ ਦੀ ਲੱਤ ਵਿੱਚ ਸ਼ਿਕੰਜਾ ਪਾ ਦਿੱਤਾ ਜਾਂਦਾ ਹੈ। ਡਾਕਟਰ ਨੇ ਕਿਹਾ ਕਿ ਤਿੰਨ ਮਹੀਨੇ ਬਾਅਦ ਉਸ ਦਾ ਇੱਕ ਹੋਰ ਆਪ੍ਰੇਸ਼ਨ ਹੋਵੇਗਾ। ਕਿਉਕਿ ਇਸ ਜਖ਼ਮ ਨੇ ਮੱਗਰ ਖਾਨ ਦੀ ਲੱਤ ਨੂੰ ਘੁਣ ਵਾਂਗ ਖਾ ਲਿਆ ਸੀ ।
He is discharged from the hospital after an operation. On the other hand, the service of building his house and an academy was continued. Then three months later he is re- admitted to the hospital for another operation and his second operation succeeds as well. After a few days, he discharged from the hospital and goes home. The construction of his home and academy is also completed and Maggar Khan is cured as well. After the recitation of Sukhmani Sahib, Maggar Khan enters his new home.
ਇੱਕ ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ। ਦੂਜੇ ਪਾਸੇ ਉਸ ਦਾ ਘਰ ਅਤੇ ਅਕੈਡਮੀ ਬਣਾਉਣ ਦੀ ਸੇਵਾ ਚੱਲ ਰਹੀ ਸੀ। ਫਿਰ ਤਿੰਨ ਮਹੀਨੇ ਬਾਅਦ ਉਸ ਨੂੰ ਦੁਬਾਰਾ ਦੂਜੇ ਆਪ੍ਰੇਸ਼ਨ ਲਈ ਫਿਰ ਹਸਪਤਾਲ ਦਾਖ਼ਲ ਕਰਵਾ ਦਿੱਤਾ ਜਾਂਦਾ ਹੈ ਅਤੇ ਉਸ ਦਾ ਦੂਜਾ ਆਪ੍ਰੇਸ਼ਨ ਵੀ ਸਫਲਤਾ ਪੂਰਵਕ ਹੋ ਜਾਂਦਾ ਹੈ। ਕੁਝ ਦਿਨਾਂ ਬਾਅਦ ਉਸ ਨੂੰ ਛੁੱਟੀ ਮਿਲ ਜਾਂਦੀ ਹੈ ਅਤੇ ਉਹ ਆਪਣੇ ਘਰ ਚਲਾ ਜਾਂਦਾ ਹੈ । ਉਸ ਦਾ ਘਰ ਅਤੇ ਅਕੈਡਮੀ ਬਣਾਉਣ ਦਾ ਕਾਰਜ ਵੀ ਪੂਰਾ ਹੋ ਜਾਂਦਾ ਹੈ ਅਤੇ ਮੱਗਰ ਖਾਨ ਵੀ ਠੀਕ ਹੋ ਜਾਂਦਾ ਹੈ ।ਸੁਖਮਨੀ ਸਾਹਿਬ ਦੇ ਪਾਠ ਉਪਰੰਤ ਮੱਗਰ ਖਾਨ ਆਪਣੇ ਨਵੇਂ ਘਰ ਵਿੱਚ ਪ੍ਰਵੇਸ਼ ਕਰਦਾ ਹੈ।
bottom of page
