top of page

BALBIR SINGH

Balbir Singh resident Guru Nanak Mohalla Tarn Taran. He is about 60 years old. His wife and son lived with him. Balbir Singh and his son are tailors. His wife would help them in sewing. 

ਬਲਬੀਰ ਸਿੰਘ ਗੁਰੂ ਨਾਨਕ ਮੁਹੱਲਾ ਤਰਨਤਾਰਨ ਦਾ ਰਹਿਣ ਵਾਲਾ ਹੈ। ਉਸ ਦੀ ਉਮਰ 60 ਸਾਲ ਹੈ। ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਇੱਕ ਬੇਟਾ ਹੈ। ਬਲਬੀਰ ਸਿੰਘ ਅਤੇ ਉਸ ਦਾ ਬੇਟਾ ਦਰਜੀ ਹਨ। ਉਸ ਦੀ ਪਤਨੀ ਵੀ ਸਲਾਈ ਦਾ ਕੰਮ ਕਰਦੀ ਹੈ ।

IMG-20180505-WA0076.jpg

Balbir Singh suffered from the prostate problem. The doctor treated him by attached a temporary bathroom pipe. He was receiving his treatment at a civil hospital. The doctor told him to have the operation done but he could not raise money for his operation due to the poor financial condition of the house.

ਬਲਬੀਰ ਸਿੰਘ ਨੂੰ ਬਾਥਰੂਮ ਨਹੀਂ ਆਉਂਦਾ ਸੀ ਅਤੇ ਉਸ ਨੂੰ ਗਦੂਦਾਂ ਦੀ ਸ਼ਿਕਾਇਤ ਸੀ। ਉਸ ਨੂੰ ਬਾਥਰੂਮ ਦੀ ਪਾਈਪ ਲੱਗੀ ਹੋਈ  ਸੀ । ਉਹ ਆਪਣਾ ਇਲਾਜ਼ ਸਿਵਲ ਹਸਪਤਾਲ ਵਿੱਚ ਕਰਵਾ ਰਿਹਾ ਸੀ। ਡਾਕਟਰ ਦੇ ਉਸ ਨੂੰ ਆਪ੍ਰੇਸ਼ਨ ਕਰਵਾਉਣ  ਲਈ ਕਿਹਾ ਸੀ ਪਰ ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਰਕੇ ਉਹ ਆਪਣੇ ਆਪ੍ਰੇਸ਼ਨ ਲਈ ਪੈਸੇ ਨਹੀਂ ਜੁਟਾ ਸਕਦਾ ਸੀ।

One day when Balbir Singh goes for his treatment in a civil hospital, then Harinder Singh, who works in the hospital canteen, talked to him. Harinder Singh asked about his illness and the reason for not getting treatment. Balbir Singh described the circumstances of his home and his illness. Knowing all this, Harinder Singh told him about Akaal channel and gave him the team phone number.

ਇੱਕ ਦਿਨ ਜਦੋ  ਬਲਬੀਰ ਸਿੰਘ ਸਿਵਲ ਹਸਪਤਾਲ  ਵਿੱਚ ਡਾਕਟਰ ਨੂੰ ਦਿਖਾਉਣ ਜਾਂਦਾ ਹੈ ਤਾਂ ਹਸਪਤਾਲ  ਦੀ ਕੰਟੀਨ ਵਿੱਚ ਕੰਮ ਕਰਦੇ ਹਰਿੰਦਰ ਸਿੰਘ ਦੀ ਉਸ ਨਾਲ ਗੱਲਬਾਤ  ਨਾਲ ਹੁੰਦੀ ਹੈ । ਹਰਿੰਦਰ ਸਿੰਘ ਉਸ ਦੀ ਬਿਮਾਰੀ ਬਾਰੇ ਪੁੱਛਦਾ ਹੈ ਅਤੇ ਇਲਾਜ਼ ਨਾ ਕਰਵਾਉਣ ਦਾ ਕਾਰਨ ।ਬਲਬੀਰ ਸਿੰਘ ਆਪਣੇ ਘਰ ਦੇ ਹਾਲਾਤ ਬਾਰੇ ਦੱਸਦਾ ਹੈ ਤੇ ਆਪਣੀ ਬਿਮਾਰੀ ਬਾਰੇ ਵੀ।  ਇਹ ਸਭ ਜਾਣ ਕੇ ਹਰਿੰਦਰ ਸਿੰਘ ਉਸ ਨੂੰ ਅਕਾਲ ਚੈਨਲ ਬਾਰੇ ਦੱਸਦਾ ਹੈ ਤੇ ਚੈਨਲ ਦਾ ਫੋਨ ਨੰਬਰ ਉਸ ਨੂੰ ਦੇਂਦਾ ਹੈ ।

Balbir Singh contacted the channel team and by telling himself, he asked for help. The team arrived at Tarn Taran. When talking to Balbir Singh, he said that he and his wife both with their work were spending their life. But now he was unable to work because of being his ill for a long time. Now life became very difficult. Due to the illness of Balbir Singh, his wife had to look after him all day. They ran their house expenses with the earning of their son.

ਬਲਬੀਰ ਸਿੰਘ ਚੈਨਲ ਦੀ ਟੀਮ ਨਾਲ ਸੰਪਰਕ ਕਰਦਾ ਹੈ ਅਤੇ ਆਪਣੇ ਬਾਰੇ ਦੱਸਦੇ  ਹੋਏ ਮਦਦ ਲਈ ਬੇਨਤੀ ਕਰਦਾ ਹੈ। ਟੀਮ ਤਰਨਤਾਰਨ ਪਹੁੰਚਦੀ ਹੈ ਜਦੋ ਬਲਬੀਰ ਸਿੰਘ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਦੱਸਦਾ ਹੈ ਕਿ ਉਹ ਤੇ ਉਸਦੀ ਪਤਨੀ ਥੋੜ੍ਹਾ ਬਹੁਤ ਕੰਮ ਕਰਕੇ ਘਰ ਦਾ ਗੁਜਾਰਾ ਕਰ ਰਹੇ ਸਨ ਪਰ ਹੁਣ ਲੰਮੇ ਸਮੇ ਤੋਂ ਬਿਮਾਰ ਰਹਿਣ ਕਾਰਨ ਉਹ ਕੰਮ ਨਹੀਂ ਕਰ ਸਕਦੇ ਰੋਟੀ ਦਾ ਗੁਜਾਰਾ ਵੀ ਬਹੁਤ ਮੁਸ਼ਕਲ ਹੋ ਰਿਹਾ ਸੀ ਬਲਬੀਰ ਦੇ ਬਿਮਾਰ ਹੋਣ ਕਾਰਨ ਉਸਦੀ ਪਤਨੀ ਨੂੰ ਸਾਰਾ ਦਿਨ ਉਸ ਦੀ ਦੇਖ ਭਾਲ ਕਰਦੀ ਪੈਂਦੀ ਸੀ ਬੇਟੇ ਦੇ ਥੋੜ੍ਹਾ ਬਹੁਤ ਕੰਮ ਕਰਨ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ 

Given the circumstances, Team admitted Balbir Singh to the hospital. The doctor performed his test and after watching his reports, the doctor said that with the prostate problem, he is also suffering from stones and hernia. Doctors performed surgery for his treatment.  

ਹਾਲਾਤਾਂ ਨੂੰ ਦੇਖਦੇ ਹੋਏ ਬਲਬੀਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਾਂਦਾ ਹੈ। ਉਸ ਦੇ ਟੈਸਟ ਹੁੰਦੇ ਹਨ ਜਿਸ ਤੋਂ ਪਤਾ ਲੱਗਦਾ ਦਾ ਕਿ ਉਸ ਨੂੰ ਗਦੂਦਾਂ  ਦੇ ਨਾਲ ਬਾਥਰੂਮ ਪਾਈਪ ਵਿੱਚ ਪੱਥਰੀ ਅਤੇ ਹਰਨੀਆਂ ਦੀ ਵੀ ਸ਼ਿਕਾਇਤ ਹੈ। ਉਸਦੇ ਇਲਾਜ਼ ਲਈ ਡਾਕਟਰ ਉਸਦਾ ਆਪ੍ਰੇਸ਼ਨ ਕਰਦੇ ਹਨ । ਉਸਦੇ ਇਲਾਜ਼ ਲਈ ਡਾਕਟਰ ਉਸਦਾ ਆਪ੍ਰੇਸ਼ਨ ਕਰਦੇ ਹਨ। 

IMG-20180505-WA0047_edited.jpg
IMG_20180511_150334.jpg

Within a few days, Balbir begins to recover and the doctors discharged him and send to home. Now he lived happily with his family.

ਕੁਝ ਦਿਨਾਂ ਵਿੱਚ ਬਲਬੀਰ ਠੀਕ ਹੋਣ ਲੱਗਦਾ ਹੈ ਅਤੇ ਡਾਕਟਰ ਉਸਨੂੰ ਛੁੱਟੀ ਦੇ ਕੇ ਘਰ ਭੇਜ ਦਿੰਦੇ ਹਨ ਅਤੇ ਉਹ ਆਪਣੇ ਪਰਿਵਾਰ ਨਾਲ ਰਹਿਣ ਲੱਗਦਾ ਹੈ।

Call us:

+44 121 2431 808

28 Hampstead Road Hockley B19 1DB

@ Copyright 2016

bottom of page